Baba Budha Ji - Sachitar Jeevani PDF
“Baba Budha Ji – Sachitar Jeevani” is a 40-page Punjabi language book available as a free PDF download. Published by the Dharam Prachar Committee under SGPC in Amritsar, this publication provides a comprehensive biography of Baba Budha Ji, an iconic figure in Sikh history. The book delves into his life, his role as the first head granthi of the Golden Temple, and his association with the first five Sikh Gurus. It includes illustrations to enhance the reader’s understanding of his life and historical context, making it a valuable resource for those interested in Sikh history and spirituality.
Title | Baba Budha Ji – Sachitar Jeevani (Punjabi) |
---|---|
40 pages | |
Publisher | Dharam Prachar Committee, SGPC, Amritsar |
Includes Illustrations | Yes |
Free Download | Available |
File Size | 7.33 MB |
Introduction
ੴ ਵਾਹਿਗੁਰੂ ਜੀ ਕੀ ਫ਼ਤਹ॥ ਬਾਬਾ ਬੁੱਢਾ ਜੀ ਗੁਰ-ਇਤਿਹਾਸ/ਸਿੱਖ-ਇਤਿਹਾਸ ਦੇ ਚੋਣਵੇਂ ਪ੍ਰਸੰਗਾਂ ਨੂੰ ਸੰਗਤਾਂ ਦੀ ਮੰਗ ਤੇ ਇੱਛਾ ਦੇ ਅਨੁਰੂਪ ਪ੍ਰਭਾਵਸ਼ਾਲੀ ਦਿੱਖ ਵਾਲੀਆਂ ਸਚਿੱਤਰ ਪੁਸਤਕਾਂ ਦੇ ਮਾਧਿਅਮ ਦੁਆਰਾ ਉਨ੍ਹਾਂ ਕੋਲ ਬਿਲਕੁਲ ਵਾਜਬ ਰਿਆਇਤੀ ਦਰਾਂ ‘ਤੇ ਪਹੁੰਚਾਉਣ ਹਿਤ ਸੰਸਥਾ ਯਤਨਸ਼ੀਲ ਹੈ। ਇਸ ਸੰਬੰਧੀ ਪਹਿਲਾਂ ਦਹਾਕਿਆਂ ਤੋਂ ਆਰੰਭ ਕੀਤੀ ਜਾ ਚੁੱਕੀ ਪੁਸਤਕ ਪ੍ਰਕਾਸ਼ਨਾ ਲੜੀ ‘ਚ ਹਥਲੀ ਸਚਿੱਤਰ ਪੁਸਤਕ ‘ਬਾਬਾ ਬੁੱਢਾ ਸਚਿੱਤਰ ਜੀਵਨੀ’ ਇਕ ਮਹੱਤਵਪੂਰਨ ਕੜੀ ਹੈ। ਸੰਗਤਾਂ ਤੋਂ ਬਾਬਾ ਜੀ ਦੇ ਜੀਵਨ-ਹਾਲਾਤ ਤੇ ਉਨ੍ਹਾਂ ਦੀ ਸ਼ਖ਼ਸੀਅਤ ਸੰਬੰਧੀ ਸਚਿੱਤਰ ਪੁਸਤਕ ਦੀ ਕੁਝ ਸਮੇਂ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ। ‘ਬਾਬਾ ਬੁੱਢਾ’ ਦਰਅਸਲ ਗੁਰੂ ਨਾਨਕ ਪਾਤਸ਼ਾਹ ਵੱਲੋਂ ਬੂੜਾ ਨਾਂ ਦੇ ਬਾਲਕ ਨੂੰ ਮਿਹਰਾਂ ਦੇ ਘਰ ‘ਚ ਵਿਚਰਦਿਆਂ ਬਖਸ਼ਿਸ਼ ਕੀਤਾ ਤਖੱਲਸ ਸੀ। ਇਸ ਤਖੱਲਸ ਦਾ ਮੂਲ ਆਧਾਰ ਸੀ- ਬੂੜੇ ਨਾਮਕ ਡੰਗਰਾਂ ਦੇ ਛੇੜੂ ਵੱਲੋਂ ਗੁਰੂ-ਬਾਬਾ ਜੀ ਨਾਲ ਭੇਂਟ ਸਮੇਂ ਸਹਿਜ ਸੁਭਾਵਕ ਰੂਪ ‘ਚ ਪ੍ਰਗਟਾਈ ਗਈ ਬਜ਼ੁਰਗਾਂ ਜਿਹੀ ਸਿਆਣਪ ਤੇ ਦੂਰ-ਅੰਦੇਸ਼ੀ। ਉਦੋਂ ਤੋਂ ਹੀ ਬਾਬਾ ਜੀ ਗੁਰੂ-ਘਰ ਨਾਲ ਪੱਕੇ ਤੌਰ ‘ਤੇ ਜੁੜ ਗਏ ਤੇ ਗੁਰੂ-ਘਰ ਦੀ ਸੇਵਾ ਹਿਤ ਹੀ ਆਪ ਨੇ ਆਪਣੀ ਸਾਰੀ ਜ਼ਿੰਦਗੀ ਸਮਰਪਤ ਕਰ ਦਿੱਤੀ। ਗੁਰੂ ਅੰਗਦ ਸਾਹਿਬ ਤੋਂ ਗੁਰੂ ਹਰਿਗੋਬਿੰਦ ਸਾਹਿਬ ਤਕ ਗੁਰਗੱਦੀ ਸੌਂਪਣ ਦੀ ਰਸਮ ਨਿਭਾਉਣ ਦਾ ਮਾਣ ਬਾਬਾ ਜੀ ਨੂੰ ਹੀ ਹਾਸਲ ਹੋਇਆ। ਆਪ ਜੀ ਨੇ ਵਕਤ ਦੀਆਂ ਦਰਪੇਸ਼ ਵੰਗਾਰਾਂ ਦਾ ਸਾਹਮਣਾ ਕਰਦਿਆਂ ਗੁਰਮਤਿ ਦੇ ਮਹਾਨ ਆਸ਼ੇ ਨੂੰ ਸਦਾ ਹੀ ਸਨਮੁਖ ਰੱਖਿਆ। ਬਾਬਾ ਜੀ ਝਬਾਲ ਪਰਗਨੇ ਵਿਚ ਪੈਂਦੀ ਬੀੜ ‘ਚ ਕਾਫੀ ਅਰਸਾ ਗੁਰਮਤਿ ਪ੍ਰਚਾਰ ਕਰਦੇ ਰਹੇ। ਆਪ ਉੱਚ-ਕੋਟੀ ਦੇ ਵਿਦਵਾਨ ਅਤੇ ਸ਼ਸਤ੍ਰ ਵਿੱਦਿਆ ਦੇ ਵੀ ਅਦੁੱਤੀ ਉਸਤਾਦ ਸਨ। ਛੇਵੇਂ ਪਾਤਸ਼ਾਹ ਨੂੰ ਸ਼ਸਤਰ ਵਿੱਦਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਬਾਬਾ ਜੀ ਨੇ ਹੀ ਨਿਭਾਈ ਸੀ। ਆਪ ਜੀ ਜੀਵਨ ਭਰ ਆਪਣੇ ਆਪ ਨੂੰ ਗੁਰੂ- ਘਰ ਦਾ ਅਤਿ ਨਿਮਾਣਾ ਸੇਵਾਦਾਰ ਹੀ ਜਾਣਦੇ ਰਹੇ। ਆਪਣੀਆਂ ਪ੍ਰਾਪਤੀਆਂ-ਘਾਲਨਾਵਾਂ ਦਾ ਰੰਚਕ ਮਾਤਰ ਵੀ ਮਾਣ ਨਾ ਕੀਤਾ। ਐਸੀ ਕਮਾਈ ਵਾਲੇ ਗੁਰਸਿੱਖ ਦਾ ਇਹ ਸਚਿੱਤਰ ਜੀਵਨ-ਬਿਰਤਾਂਤ ਨਿਸ਼ਚੇ ਹੀ ਪਾਠਕਾਂ/ਸ੍ਰੋਤਿਆਂ ਲਈ ਪ੍ਰੇਰਨਾ ਦਾ ਇਕ ਨਿੱਗਰ ਸੋਮਾ ਬਣ ਸਕਦਾ ਹੈ।
The PDF file size is 7.33 MB, making it easily accessible for digital readers. Free Download Book using the Download link given below: